ਦਾਖਲੇ ਸੰਬੰਧੀ ਜਰੂਰੀ ਹਦਾਇਤਾਂ

ਵਿਦਿਆਰਥੀਆਂ ਨੂੰ ਖੁਦ ਦਾਖਲਾ ਕਮੇਟੀ ਦੇ ਸਾਹਮਣੇ ਮਿਥੀ ਹੋਈ ਮਿਤੀ ਨੂੰ ਸਮੇਂ ਸਿਰ ਅਸਲ ਸਰਟੀਫਿਕੇਟ ਅਤੇ ਫੋਟੋ ਸਟੇਟ ਕਾਪੀਆਂ ਲੈਕੇ ਇੰਟਰਵਿਊ ਲਈ ਹਾਜਰ ਹੋਣਾ ਪਵੇਗਾ। ਕਾਊਂਸਲਿੰਗ / ਇੰਟਰਵਿਉ ਵਾਲੇ ਦਿਨ ਵਿਦਿਆਰਥੀ ਨੂੰ

 • ਪੰਜਾਬੀ ਯੂਨੀਵਰਸਿਟੀ ਪੋਰਟਲ ਤੋਂ ਅਰਜੀ ਭਰਨ ਉਪਰੰਤ ਪ੍ਰਿੰਟ ਕੀਤੀ ਕਾਪੀ (ਅੰਡਰ ਗ੍ਰੇਜੁਏਟ(Entry Level) ਵਿਦਿਆਰਥੀਆਂ ਲਈ )
 • ਕਾਲਜ ਦੀ ਵੈਬਸਾਈਟ ਤੇ ਅਪਲਾਈ ਕਰਨ ਉਪਰੰਤ ਪ੍ਰਿੰਟ ਕੀਤੀ ਕਾਪੀ
 • ਅਪਣੀ ਇੱਕ ਫੋਟੋ, (ਬਿਨਾਂ ਤਸਦੀਕ ਕੀਤੇ)।
 • ਦਾਖਲੇ ਸਬੰਧੀ ਸਾਰੇ ਅਸਲੀ ਦਸਤਾਵੇਜ਼ ਅਤੇ ਹਰੇਕ ਦਸਤਾਵੇਜ਼ ਦੀ ਇੱਕ ਫੋਟੋ ਕਾਪੀ।
 • ਪਿਛਲੇ ਇੰਸਟੀਚਿਊਟ ਤੋਂ ਪ੍ਰਾਪਤ ਕੀਤਾ ਆਚਰਣ ਸਰਟੀਫਿਕੇਟ (ਜੇਕਰ ਤੁਸੀਂ ਪਿਛਲਾ ਇਮਤਿਹਾਨ ਸਰਕਾਰੀ ਰਣਬੀਰ ਕਾਲਜ, ਸੰਗਰੂਰ ਤੋਂ ਕੀਤਾ ਹੈ ਤਾਂ ਇਸ ਦੀ ਜ਼ਰੂਰਤ ਨਹੀਂ।)
 • ਪਿਛਲੀ ਪਾਸ ਕੀਤੀ ਪ੍ਰੀਖਿਆ ਤੇ ਜਨਮ ਤਾਰੀਖ ਦਰਸਾਉਂਦੀ ਬੋਰਡ ਦੇ ਪ੍ਰਮਾਣ ਪੱਤਰ ਦੀ ਤਸਦੀਕ-ਸ਼ੁਦਾ ਨਕਲ।
 • ਅਨੁਸੂਚਿਤ ਜਾਤੀ / ਪਛੜੀਆਂ ਸ਼੍ਰੇਣੀਆਂਸਰਟੀਫਿਕੇਟ ਅਤੇ ਇੱਕ ਫੋਟੋ ਕਾਪੀ। (ਪਛੜੀਆਂ ਸ਼੍ਰੇਣੀਆਂ ਦਾ ਸਰਟੀਫਿਕੇਟ ਤਿੰਨ ਸਾਲਾਂ ਤੋ ਵਧ ਪੁਰਾਣਾ ਨਹੀ ਹੋਣਾ ਚਾਹੀਦਾ।)
 • ਅਨੁਸੂਚਿਤ ਜਾਤੀਨਾਲ ਸਬੰਧਤ ਪੰਜਾਬ ਦੇ ਵਸਨੀਕ ਵਿਦਿਆਰਥੀ ਜਿੰਨਾ ਦੇ ਪਰਿਵਾਰ ਦੀ ਸਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ, ਉਹਨਾਂ ਵਿਦਿਆਰਥੀਆਂ ਦੇ ਪਿਤਾ ਵਲੋਂ ਇਨਕਮ ਸਬੰਧੀ ਹਲਫੀਆ ਬਿਆਨ ਕਾਰਜਕਾਰੀ ਮੈਜਿਸਟ੍ਰੈਟ ਵਲੋਂ ਤਸਦੀਕ ਕੀਤਾ ਹੋਵੇ |
 • ਰਿਹਾਇਸ਼ੀ ਪਤੇ ਦੇ ਸਬੂਤ ਲਈ ਰਾਸ਼ਨ ਕਾਰਡ, ਟੈਲੀਫੋਨ ਬਿਲ, ਬਿਜਲੀ ਬਿਲ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ, ਜਾਂ ਆਧਾਰ ਕਾਰਡ ਵਿਚੋ ਕਿਸੇ ਇਕ ਦੀ ਕਾਪੀ
 • ਪੇਡੂੰ ਇਲਾਕੇ ਦੀ ਪੜਾਈ ਦੇ ਅਧਾਰ ਤੇ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਪੇਂਡੂ ਇਲਾਕੇ ਦਾ ਰੂਰਲ ਏਰੀਆ ਦੀ ਪੜਾਈ ਦਾ ਸਰਟੀਫਿਕੇਟ, ਜੇਕਰ ਤੁਸੀਂ ਦਸਵੀਂ/ਬਾਰਵੀਂ ਜਮਾਤ ਪੇਂਡੂ ਸਕੂਲ ਤੋਂ ਪਾਸ ਕੀਤੀ ਹੋਵੇ ਅਤੇ ਪਿਛਲੇ 5 ਸਾਲ ਤੋਂ ਪੇਂਡੂ ਸਕੂਲ ਵਿਚ ਪੜ੍ਹੇ ਹੋ।
 • ਪਿਛਲੀ ਯੂਨੀਵਰਸਿਟੀ ਦੇ ਰਜਿਸਟਰਾਰ ਵਲੋਂ ਯੂਨੀਵਰਸਿਟੀ ਬਦਲੀ ਪ੍ਰਮਾਣ-ਪੱਤਰ ( ਮਾਈਗ੍ਰੇਸ਼ਨ ਸਰਟੀਫਿਕੇਟ) ਅਤੇ ਪਿਛਲੀ ਯੂਨੀਵਰਸਿਟੀ ਦੇ ਇਮਤਿਹਾਨ ਪਾਸ ਕਰਕੇ ਆਏ ਵਿਦਿਆਰਥੀਆਂ ਲਈ ਦਾਖਲਾ ਪਾਤਰਤਾ ਸਰਟੀਫਿਕੇਟ ਪੰਜਾਬੀ ਯੂਨੀਵਰਸਿਟੀ (ਰਜਿਸਟਰੇਸ਼ਨਸ਼ਾਖਾ) ਕੋਲੋਂ ਲੈਣਾ ਪਵੇਗਾ। ਇਸ ਦਸਤਾਵੇਜ਼ ਤੋਂ ਬਿਨਾਂ ਕਿਸੇ ਵੀ ਕੀਮਤ ਤੇ ਦਾਖਲਾ ਨਹੀ ਕੀਤਾ ਜਾਵੇਗਾ। (ਹਵਾਲਾ ਯੂਨੀਵਰਸਿਟੀ ਪਤਰ ਨੰ: 1669-1799, ਰਜਿਸਟਰੇਸ਼ਨ ਮਿਤੀ 02-07-2003 ) ਇਹ ਸ਼ਰਤ ਹਰਿਆਣਾ ਬੋਰਡ ਅਤੇ ਹਿਮਾਚਲ ਬੋਰਡ ਤੇ ਲਾਗੂ ਨਹੀ ਹੁੰਦੀ।
 • ਜਿਨ੍ਹਾਂ ਵਿਦਿਆਰਥੀਆਂ ਨੇ 10+2 ਦੀ ਪ੍ਰੀਖਿਆ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬੋਰਡਾਂ ਅਤੇ ਸੀ.ਬੀ.ਐਸ.ਈ./ ਆਈ.ਸੀ.ਐਸ.ਈ. ਤੋਂ ਪਾਸ ਕੀਤੀ ਹੈ ਉਹਨਾਂ ਨੂੰ ਪਾਤਰਤਾ ਸਰਟੀਫਿਕੇਟ ਦੀ ਲੋੜ ਨਹੀ, ਇਸ ਤੋ ਇਲਾਵਾ ਬਾਹਰਲੇ ਬੋਰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਇਹ ਜਰੂਰੀ ਹੈ ਕਿ ਉਹ ਪੰਜਾਬੀ ਯੂਨੀਵਰਸਿਟੀ ਤੋਂ ਪਾਤਰਤਾ ਸਰਟੀਫਿਕੇਟ (ਇਲਿਜੀਬਿਲਟੀ ਸਰਟੀਫਿਕੇਟ) ਲੈ ਕੇ ਆਉਣ। ਇਸ ਸਰਟੀਫਿਕੇਟ ਤੋ ਬਿਨਾਂ ਵਿਦਿਆਰਥੀਆਂ ਦਾ ਦਾਖਲਾ ਨਹੀ ਹੋਵੇਗਾ।

ਨਾਲ ਲੈ ਕੇ ਕਾਲਜ ਦਾਖਲਾ ਕਮੇਟੀ ਅੱਗੇ ਪੇਸ਼ ਹੋਣਾ ਪਵੇਗਾ।


Cashless Fee Transaction ਲਈ ਜਰੂਰੀ ਹਦਾਇਤਾਂ

  ਦਾਖਲਾ ਕਮੇਟੀ ਵਲੋਂ ਵਿਦਿਆਰਥੀ ਦਾ ਦਾਖਲਾ ਸੁਨਿਸ਼ਿਚਤ ਹੋਣ ਉਪਰੰਤ ਵਿਦਿਆਰਥੀ ਨੂੰ SMS ਰਾਹੀਂ ਫੀਸ ਭਰਨ ਲਈ ਕਿਹਾ ਜਾਵੇਗਾ |

 • ਵਿਦਿਆਰਥੀ ਨੂੰ ਕਾਲਜ ਦੀ Website ਤੇ ਜਾ ਕੇ ਆਪਣੇ Login Id ਵਿੱਚ ਜਾ ਕੇ  Online Banking ਜਾਂ Debit Card cum ATM Card ਦੇ ਜਰੀਏ 24 ਘੰਟੇ ਦੇ ਅੰਦਰ-ਅੰਦਰ ਬਣਦੀ ਫੀਸ ਜਮਾਂ ਕਰਵਾਉਣੀ ਪਵੇਗੀ | ਦਾਖਲੇ ਦੀ ਆਖਰੀ ਮਿਤੀ ਤੇ ਦਾਖਲੇ ਲੈਣ ਵਾਲੇ ਵਿਦਿਆਰਥੀ ਨੂੰ ਉਸੇ ਦਿਨ ਹੀ ਫੀਸ ਜਮਾਂ ਕਰਵਾਉਣੀ ਪਵੇਗੀ |
 • ਜਿਹੜੇ ਵਿਦਿਆਰਥੀ ਫੀਸ ਜਮ੍ਹਾਂ ਨਹੀਂ ਕਰਵਾਉਣਗੇ ਉਨ੍ਹਾਂ ਦਾ ਦਾਖਲਾ ਰੱਦ ਹੋ ਜਾਵੇਗਾ ਅਜਿਹੀ ਸੂਰਤ ਵਿਚ ਖਾਲੀ ਹੋਈ ਸੀਟ ਨੂੰ ਭਰਨ ਲਈ Applicants ਲਿਸਟ ਵਿੱਚ merit ਵਿੱਚ  ਆਉਂਦੇ ਅਗਲੇ  ਉਮੀਦਵਾਰ ਨੂੰ ਮੌਕਾ ਦਿੱਤਾ ਜਾਵੇਗਾ
 • ਫੀਸ ਜਮ੍ਹਾ ਕਰਵਾਉਣ ਉਪਰੰਤ ਵਿਦਿਆਰਥੀ ਨੂੰ ਕਾਲਜ ਵੱਲੋਂ ਰੋਲ ਨੰਬਰ ਜਾਰੀ ਕੀਤਾ ਜਾਵੇਗਾ, ਜਿਸਦੀ ਸੂਚਨਾ SMS ਰਾਹੀਂ ਦੇ ਦਿੱਤੀ ਜਾਵੇਗੀ 
 • ਰੋਲ ਨੰਬਰ ਜਾਰੀ ਹੋਣ ਉਪਰੰਤ ਅਗਲੇ ਦਿਨ ਵਿਦਿਆਰਥੀ ਆਪਣਾ Identity Card Main Administrative Block ਵਿੱਚੋਂ ਲੈ ਸਕਦੇ ਹਨ |  
 • ਕਿਸੇ ਵੀ ਵਿਦਿਆਰਥੀ ਤੋਂ ਕਿਸੇ ਵੀ ਸੂਰਤ ਵਿੱਚ Cash ਫੀਸ ਨਹੀਂ ਲਈ ਜਾਵੇਗੀ |

 


This document was last modified on: 15-07-2018